ਤੈਂਨੂੰ ਨੀ ਖ਼ਬਰਾਂ Tennu Ni Khabran Lyrics

ਤੈਂਨੂੰ ਨੀ ਖ਼ਬਰਾਂ Tennu Ni Khabran Lyrics Lyrics

“Tennu Ni Khabran” Song Details:

Label: Yaarvelly Productions
Singer(s): Kaka
Lyricist(s): Kaka
Composer(s): Kaka
Music Director(s): Kaka
Genre(s): Pop
Music Label: © Yaarvelly Productions
Starring: Shivani Naryal

ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ ਮੇਰੀਆਂ ਸਧਰਾਂ ਨੂੰ,
ਮਿੱਠਾ ਮਿੱਠਾ ਦੇ ‘ਗੀਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ।
ਮੌਤ ਬਣ ਜਾਵੀਂ, ਮੇਰੇ ਕੋਲ਼ ਆਵੀਂ, ਮੈਂ ਗਲ਼ ਤੈਨੂੰ ਲਾਊਂਗਾ,
ਚਾਹੇ ਕੋਈ ਲੁੱਟੇ, ਕੁੱਟੇ, ਪਿੱਟੇ, ਤੇ ਜੋ ਵੀ ਮੁੱਲ ਲੱਗੇ।

ਤੇਰਾ ਚਿਹਰਾ, ਰੱਬ ਹੈ ਮੇਰਾ, ਦੇਖਦਾ ਰਹਿਨੈਂ ਮੈਂ,
ਤੂੰ ਵੀ ਕਦੇ ਤੱਕਲੈ, ਦਿਲ ਮੇਰਾ ਰੱਖਲੈ, ਤੇਰਾ ਕੀ ਮੁੱਲ ਲੱਗੇ।
ਤੇਰੇ ਪਿੰਡ ਗੇਡ਼ਾ, ਛੱਡਾਂ ਦਿਨ ਕਿਹਡ਼ਾ, ਕਿ ਦਿਲ ਜਿਹਾ ਲੱਗਦਾ ਨੀਂ,
ਅੱਖਾਂ ਨਾਲ਼ ਲਿਖਦੀ, ਜਦੋਂ ਨੀਂ ਦਿਖਦੀ, ਹੋਗੀ ਕੋਈ ਭੁੱਲ ਲੱਗੇ।

ਜਦੋਂ ਤੂੰ ਹੱਸਦੀ, ਦਿਲਾਂ ਵਿੱਚ ਧਸਦੀ, ਜਾਨ ਕੱਢ ਲੈਨੀਂ ਐਂ,
ਸੋਹਣੀ-ਸੋਹਣੀ, ਇਹ ਪੱਟ ਹੋਣੀ ਕੁਦਰਤ ਕੁੱਲ ਲੱਗੇ।
ਫੋਰਟਿਸ ਕੋਲ਼ੇ, ਕਿੰਨੇ ਦਿਲ ਰੋਲ਼ੇ, ਚੌਕ ‘ਤੇ ਮੈਂ ਖਡ਼੍ਹਦਾ,
ਜਦੋਂ ਤੂੰ ਤੱਕਿਆ, ਗਿਆ ਮੈਂ ਚੱਕਿਆ, ਮਿਲ ਗਈ ਖੁਲ੍ਹ ਲੱਗੇ।

ਪੁੜਾ ਦੀ ਸਡ਼੍ਹਕ ‘ਤੇ ਏਕ੍ਸਿਡੇੰਟ ਬਡ਼ਾ ਦੇਸੰਤ ਹੋਇਆ,
ਮੈਂ ਤੁਰਿਆ-ਤੁਰਿਆ, ਰੇਤ ਬਣ ਭੁਰਿਆ, ਨ੍ਹੇਰੀ ਗਈ ਝੁੱਲ ਲੱਗੇ।
ਅੱਖਾਂ ਮਾਸੂਮ ‘ਚ ਨਾ-ਮਾਲੂਮ ਜਿਹਾ ਸੁਰਮਾ ਪਾਇਆ,
ਸ਼ਾਂਤ ਸੀ ਝੀਲ, ਹੋਇਆ ਇੰਝ ਫੀਲ, ਹੋਈ ਹਿੱਲਜੁੱਲ ਲੱਗੇ।


ਸ਼ਹਿਦ ਤੋਂ ਮਿੱਠੀਆਂ, ਲਿਖੂੰਗਾ ਚਿੱਠੀਆਂ, ਤੂੰ ਪਡ਼੍ਹ ਬੱਸ ਵਿੱਚ ਬਹਿ ਕੇ,
ਇੱਕ-ਇੱਕ ਅੱਖਰ, ਦੇਸੀ ਸ਼ੱਕਰ ਦੇ ਹੀ ਤੁੱਲ ਲੱਗੇ।
ਤੇਰੀ ਆਵਾਜ਼, ਜਿਵੇਂ ਕੋਈ ਸਾਜ਼, ਸੁਣਨ ਨੂੰ ਦਿਲ ਕਰਦੈ,
ਮੈਂ ਤੈਨੂੰ ਮਨਾਵਾਂ, ਕਿਵੇਂ ਉੱਡ ਆਵਾਂ, ਕਿਵੇਂ ਕੋਈ ਟੁੱਲ ਲੱਗੇ।

ਕਿੰਨਾ ਚਿਰ ਚੋਰੀ-ਚੋਰੀ, ਸ਼ੀਸ਼ੇ ਦੀ ਮੋਰੀ ਸਾਥ ਦਊ,
ਹੋਣਗੀਆਂ ਵਸਲਾਂ, ਜਦੋਂ ਇਹਨਾਂ ਗਜ਼ਲਾਂ ਨੂੰ ਤੇਰੇ ਬੁੱਲ੍ਹ ਲੱਗੇ।
ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ ਮੇਰੀਆਂ ਸਧਰਾਂ ਨੂੰ,
ਮਿੱਠਾ ਮਿੱਠਾ ਦੇ ‘ਗੀਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ।.

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top