“Akhan Khol” Song Details:
| Label: | Rubai Music |
| Singer(s): | Kanwar Grewal |
| Lyricist(s): | Kanwar Grewal |
| Music Director(s): | Sir Ab Singh |
| Genre(s): | Philosophical |
| Music Label: | © Rubai Music |
| Starring: | Kanwar Grewal |
ਹੁਣ ਫੇਰ ਓਦੋ ਬੋਲੇਂਗਾ ਜਦੋਂ ਆ ਧੌਣਾਂ ਤੇ ਚੜ੍ਹ ਗਏ
ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ੍ਹ ਗਏ
ਪਹਿਲਾਂ ਤੇਰੇ ਪੁੱਤ ਨਸ਼ਿਆਂ ਤੇ ਲਾ ਗਏ, ਹੁਣ ਤੇਰੀ ਮਾਂ ਮਾਰਨ ਨੂੰ ਆ ਗਏ
ਧੀ ਤੇਰੀ ਘਰੋਂ ਨਿਕਲਣ ਤੋਂ ਡਰਦੀ, ਤੁਰੀ ਜਾਂਦੀ ਤੇ ਤੇਜ਼ਾਬੀ ਛਿੱਟਾ ਪਾ ਗਏ
ਡਰਦੇ ਬਾਹਰ ਨੂੰ ਤੁਰ ਪਏ ਨੇ, ਨਿਆਣੇ ਬਾਹਰ ਨੂੰ ਤੁਰ ਪਏ ਨੇ, ਪੱਕੇ ਜਿੰਦਰੇ ਘਰਾਂ ਨੂੰ ਜੜ ਗਏ,
ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ੍ਹ ਗਏ
ਕਈ ਬਾਬੇ ਤੇਰੇ ਗੱਲਾਂ ਜੋਗੇ ਰਹਿ ਗਏ, ਹੁਣ ਟੀ ਆਰ ਪੀ ਪਿੱਛੇ ਪੈ ਗਏ,
ਜਿੰਨ੍ਹਾਂ ਸਤ ਦਾ ਸੰਗ ਸੀ ਕਰਨਾ, ਉਹ ਜਾ ਕੇ ਚੈਨਲਾਂ ਉੱਤੇ ਬਹਿ ਗਏ,
ਬਾਣੀ ਭੁੱਲੇ ਫਿਰਦੇ ਨੇ, ਬਾਣੀ ਪਿੱਛੇ ਰਹਿ ਗਈ ਐ, ਇਹ ਪਹਿਲਾਂ ਆਪ ਗੁਰੂ ਬਣ ਖੜ ਗਏ,
ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ੍ਹ ਗਏ
ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ, ਪਿੰਡ ਤੇ ਪੀਂਘ ਕੁਲਹਿਣੀ ਪੈ ਗਈ,
ਉੱਠ ਮੈਂ ਕਿਹਾ ਖੜਾ ਹੋ ਮੰਜਾ ਛੱਡ ਦੇ, ਦਿੱਲੀ ਕਹਿ ਗਈ ਬੜਾ ਕੁਝ ਕਹਿ ਗਈ,
ਧੀਆਂ ਪੁੱਤ ਇਕੱਠੇ ਕਰਲੈ ਤੂੰ, ਟੱਬਰ ਕੱਠਾ ਕਰਲੈ ਤੂੰ, ਇਹ ਨੇ ਮੈਂ ਆਪਣੀ ਤੇ ਅੜ੍ਹ ਗਏ,
ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ੍ਹ ਗਏ.


