“Keep Moving” Song Details:
| Label: | DesiFrenzy Records |
| Singer(s): | Jaz Dhami |
| Lyricist(s): | G.S.Nawepindiya |
| Composer(s): | DesiFrenzy |
| Music Director(s): | DesiFrenzy |
| Genre(s): | Philosophical, Religious |
| Music Label: | © DesiFrenzy Records |
| Starring: | Baljinder Singh Atwal, Jagatpartap Singh Sanghera |
ਔਖੇ ਸਮੇ ਚੌਂ ਸਭ ਨੇ ਲੰਗਨਾ ਮਨ ਨੂੰ ਤੂੰ ਸਮਜਾ
ਬਾਬਾ ਨਾਨਕ ਨਾਲ ਹੈ ਬੰਦਿਆ ਤੁਰਿਆ ਤੁਰਿਆ ਜਾ
ਸਾਂਭਕੇ ਰਖੀਆਂ ਦਿਲ ਦੀਆਂ ਗਲਾਂ
ਆਸਾਂ ਤਕੀਆਂ ਮਾਰੀਆ ਮੱਲਾਂ
ਡੋਰੀ ਜਿੰਦ ਦੀ ਤੂੰ ਗੁਰਾਂ ਨੂੰ ਫੜਾ
ਔਖੇ ਸਮੇ ਚੌਂ ਸਭ ਨੇ ਲੰਗਨਾ ਮਨ ਨੂੰ ਤੂੰ ਸਮਜਾ
ਬਾਬਾ ਨਾਨਕ ਨਾਲ ਹੈ ਬੰਦਿਆ ਤੁਰਿਆ ਤੁਰਿਆ ਜਾ
ਬਹੁਤੀ ਦੇਰ ਤੌ ਪਾਲੇ ਸੁਪਨੇ ਖੁੜ ਵੀ ਜਾਂਦੇ ਨੇ
ਕੌਣ ਜਾਣੇ ਦਰਦਾਂ ਨੂੰ ਜੋ ਅੰਦਰੌ ਖਾਂਦੇ ਨੇ
ਕੋਈ ਨੀ ਜਾਣਦਾ
ਜੋ ਰੱਬ ਹੀ ਜਾਣਦਾ
ਰੱਖੀਂ ਹੌਂਸਲਾ ਤੂੰ ਦਿਲ ਨਾ ਹਰਾ
ਔਖੇ ਸਮੇ ਚੌਂ ਸਭ ਨੇ ਲੰਗਨਾ ਮਨ ਨੂੰ ਤੂੰ ਸਮਜਾ
ਬਾਬਾ ਨਾਨਕ ਨਾਲ ਹੈ ਬੰਦਿਆ ਤੁਰਿਆ ਤੁਰਿਆ ਜਾ
ਸੋਚਾਂ ਵਿਚ ਤੂੰ ਡੁਬਿਆ ਰਹਿਂਦਾ ਫਿਕਰਾਂ ਮਾਰਦੀਆਂ
ਇੰਝ ਹੀ ਲਗੇ ਸਦਾ ਵਾਸਤੇ ਮਨ ਨੂੰ ਸਾੜਦੀਆਂ
ਮੌਕਾ ਨਾਪਲੇ
ਸੱਚ ਦਾ ਸਾਥ ਦੇ
ਤਸੀਹੇ ਦਸਣੇ ਤੌ ਨਾ ਘਵਰਾ
ਔਖੇ ਸਮੇ ਚੌਂ ਸਭ ਨੇ ਲੰਗਨਾ ਮਨ ਨੂੰ ਤੂੰ ਸਮਜਾ
ਬਾਬਾ ਨਾਨਕ ਨਾਲ ਹੈ ਬੰਦਿਆ ਤੁਰਿਆ ਤੁਰਿਆ ਜਾ
ਭੁੱਲਾਂ ਚੁੱਕਾਂ ਸਭ ਤੌਂ ਹੁੰਦੀਆਂ ਜਿੰਦੜੀ ਨਾ ਡੋਲ
ਮੁੜ ਨਹੀ ਆਉਣਾ ਇਹੋ ਕੀਮਤੀ ਵਕਤ ਨਾ ਰੋਲ
ਨਾਮ ਜਪਲੈ
ਵੰਡਕੇ ਝਕਲੈ
ਨਵੇਪਿੰਡੀਆ ਤੂੰ ਕਿਰਤ ਕਮਾ
ਔਖੇ ਸਮੇ ਚੌਂ ਸਭ ਨੇ ਲੰਗਨਾ ਮਨ ਨੂੰ ਤੂੰ ਸਮਜਾ
ਬਾਬਾ ਨਾਨਕ ਨਾਲ ਹੈ ਬੰਦਿਆ ਤੁਰਿਆ ਤੁਰਿਆ ਜਾ.


