ਪਿੰਡਾਂ ਦੇ ਜਾਇ- Pindan De Jaye Lyrics

ਪਿੰਡਾਂ ਦੇ ਜਾਇ- Pindan De Jaye Lyrics Lyrics

“Pindan De Jaye” Song Details:

Label: Sajjan Adeeb Music
Singer(s): Sajjan Adeeb
Lyricist(s): Manwinder Maan
Composer(s): Sajjan Adeeb
Music Director(s): Ellde Fazilka
Genre(s): Romantic
Music Label: © Sajjan Adeeb Music
Starring: Rehmat Rattan

ਭੱਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆਂ
ਕਿੰਨੀਆਂ ਹੀ ਝਿੜੀਆਂ ਲੰਘ ਕੇ ਤੇਰੇ ਤੱਕ ਆਏ ਆਂ
ਇੰਗਲਿਸ਼ ਵਿੱਚ ਕਹਿਣ ਦਸੰਬਰ, ਪੋਹ ਦਾ ਹੈ ਜਰਮ ਕੁੜੇ
ਨਰਮੇ ਦੇ ਫੁੱਟਾਂ ਵਰਗੇ ਸਾਊ ਤੇ ਨਰਮ ਕੁੜੇ
ਅੱਲੜ੍ਹੇ ਤੇਰੇ ਨੈਣਾਂ ਦੇ ਨਾਂ ਆਉਣਾ ਅਸੀਂ ਮੇਚ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ….

ਨਾਂ ਹੀ ਕਦੇ ਥੱਕੇ ਬੱਲੀਏ ਨਾਂ ਹੀ ਕਦੇ ਅੱਕੇ ਨੇ
ਬੈਂਕਾਂ ਦੀਆਂ ਲਿਮਟਾਂ ਵਰਗੇ ਆੜੀ ਪਰ ਪੱਕੇ ਨੇ
ਹੋਇਆ ਜੋ ਹਵਾ-ਪਿਆਜੀ ਤੜਕੇ ਤੱਕ ਮੁੜਦਾ ਨੀ
ਕੀ ਤੋਂ ਹੈ ਕੀ ਬਣ ਜਾਂਦਾ ਤੌੜੇ ਵਿੱਚ ਗੁੜ ਦਾ ਨੀਂ
ਸੱਚੀਂ ਤੂੰ ਲੱਗਦੀ ਸਾਨੂੰ ਪਾਣੀ ਜਿਉਂ ਨਹਿਰੀ ਨੀਂ
ਤੇਰੇ ‘ਤੇ ਹੁਸਨ ਆ ਗਿਆ ਹਾਏ ਨੰਗੇ ਪੈਰੀਂ ਨੀਂ
ਸਾਡੇ ਤੇ ਚੜ੍ਹੀ ਜਵਾਨੀ ਚੜ੍ਹਦਾ ਜਿਵੇਂ ਚੇਤ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ….

लिरिक्सबोगी.कॉम

ਦੱਸ ਕਿੱਦਾਂ ਸਮਝੇਂਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ
ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ
ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ‘ਵਾਜ ਕੁੜੇ
ਗੱਲ ਤੈਨੂੰ ਹੋਰ ਜਰੂਰੀ ਦੱਸਦੇ ਆਂ ਪਿੰਡਾਂ ਦੀ
ਸਾਡੇ ਇੱਥੇ ਟੌਹਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ
ਗੋਰਾ ਰੰਗ ਹੱਥ ਚੋਂ ਕਿਰ ਜੂ ਕਿਰਦੀ ਜਿਵੇਂ ਰੇਤ ਕੁੜੇ॥
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ….

ਤਿਉਂ ਤਿਉਂ ਹੈ ਗੂੜ੍ਹਾ ਹੁੰਦਾ ਢਲਦੀ ਜਿਉਂ ਸ਼ਾਮ ਕੁੜੇ
ਸਾਰਸ ਦਿਆਂ ਖੰਭਾਂ ਉੱਤੇ ਹਾਏ ਤੇਰਾ ਨਾਮ ਕੁੜੇ
ਸੋਹਣੇ ਤੇਰੇ ਹੱਥਾਂ ਵਰਗੇ ਚੜ੍ਹਦੇ ਦਿਨ ਸਾਰੇ ਨੇ
ਇਸ਼ਕੇ ਦੀ ਅਸਲ ਕਮਾਈ ਸੱਜਣਾਂ ਦੇ ਲਾਰੇ ਨੇ
ਦੱਸਦਾਂ ਗੱਲ ਸੱਚ ਸੋਹਣੀਏ ਹਾਸਾ ਨਾ ਜਾਣੀਂ ਨੀਂ
ਔਹ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀਂ ਨੀਂ
ਪੱਥਰ ਤੇ ਲੀਕਾਂ ਹੁੰਦੇ ਮਿਟਦੇ ਨਾਂ ਲੇਖ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ……

Facebook
X
LinkedIn
WhatsApp
Pinterest
Reddit
Telegram
Email
Threads
VK
Scroll to Top